Attitude Quotes in Punjabi – ਹਰ ਕਿਸੇ ਦਾ ਆਪਣਾ ਰਵੱਈਆ ਹੁੰਦਾ ਹੈ। ਲੋਕ ਜੋ ਕੰਮ ਕਰਦੇ ਹਨ ਅਤੇ ਉਸ ਕੰਮ ਵਿਚ ਸਫਲ ਜਾਂ ਅਸਫ਼ਲ ਹੋਣਾ ਤੁਹਾਡੇ ਰਵੱਈਏ ‘ਤੇ ਨਿਰਭਰ ਕਰਦਾ ਹੈ। ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਦੇਖਦੇ ਹੋ, ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਤੁਹਾਡੇ ਰਵੱਈਏ ‘ਤੇ ਨਿਰਭਰ ਕਰਦਾ ਹੈ।
ਕੁਝ ਲੋਕ ਸੋਚਦੇ ਹਨ ਕਿ ਰਵੱਈਏ ਦਾ ਮਤਲਬ ਹੈ ਹੰਕਾਰੀ ਹੋਣਾ, ਪਰ ਅਜਿਹਾ ਬਿਲਕੁਲ ਨਹੀਂ ਹੈ। ਰਵੱਈਏ ਦਾ ਅਸਲ ਅਰਥ ਹੈ ਆਪਣੇ ਸਵੈ-ਮਾਣ ਅਤੇ ਟੀਚੇ ਵੱਲ ਪ੍ਰੇਰਿਤ ਹੋ ਕੇ ਕੰਮ ਕਰਨਾ।
ਅੱਜ ਦੀ ਪੋਸਟ ਵਿੱਚ, ਅਸੀਂ ਤੁਹਾਡੇ ਲਈ Attitude Quotes in Punjabi ਲੈ ਕੇ ਆਏ ਹਾਂ, ਜੋ ਤੁਹਾਨੂੰ ਬਹੁਤ ਪਸੰਦ ਆਉਣਗੇ, ਤੁਸੀਂ ਇਹਨਾਂ ਸਾਰੇ Attitude Quotes ਨੂੰ ਆਪਣੇ ਸਟੇਟਸ ਵਿੱਚ ਪਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰ ਸਕਦੇ ਹੋ।
Attitude Quotes in Punjabi
ਹੋਰਾਂ ਨਾਲੋਂ ਨੀਵੇਂਜ਼ਰੂਰ ਹੋਵਾਂਗੇ
ਪਰ ਕਿਸੇ ਦੇ ਗੁਲਾਮ ਨਹੀਂ.
ਚੇਹਰਾ ਪਾਵੇ ਕ੍ਯੋ ਨਾ ਕਾਲਾ ਹੋਵੇ
ਪਰ ਕੋਸ਼ਿਸ਼ ਕਰੀ ਕਦੇ ਦਿਲ ਨਾ ਕਾਲਾ ਹੋਵੇ.
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ.
ਜੇ ਚੰਗਿਆ ‘ਚ ਗਿਣੋਗੇ ਤਾਂ ਸਾਡੇ ਜਿਹਾ ਕੋਈ ਨਹੀਂ,
ਜੇ ਮਾੜਿਆ ‘ਚ ਗਿਣੋਗੇ ਤਾਂ ਪਹਿਲੀਆਂ ‘ਚ ਆਵਾਂਗੇ.
ਚੰਗੀ ਹਾਂ ਤਾ ਬਹੁਤ ਚੰਗੀ ਆ ,
ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ.
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ,
ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ.
ਜੋ ਪਲਦੇ ਤੂਫਾਨਾਂ ਚ ਉਹ ਲਹਿਰਾਂ ਤੋਂ ਨਹੀ ਡਰਦੇ.
ਜੋ ਯਾਰੀਆਂ ਦੇ ਸ਼ੌਕੀਂ ਉਹ ਵੈਰਾਂ ਤੋਂ ਨੀ ਡਰਦੇ.
ਜਿਸ ਦਾ ਦਰਦ ਸਿਰਫ ਉਸੀ ਦਾ
ਦਰਦ ਬਾਕੀ ਸਬ ਤਮਾਸ਼ਾਈ.
ਕਹਿਣ ਵਾਲਿਆਂ ਦਾ ਕੀ ਜਾਂਦਾ ਹੈ
ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ.
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ.
Attitude Quotes in Punjabi for Girl
ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ,
ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ.
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ.
ਕਈ ਕੇਲੇ ਦੇ ਛਿਲਕੇ ਵਰਗੀ ਔਕਾਤ ਦੇ ਹੁੰਦੇ
ਨੇ ਦੂਜਿਆਂ ਨੂੰ ਸਿੱਟਣ ਤੇ ਲੱਗੇ ਰਹਿੰਦੇ ਨੇ.
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ
ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ.
ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ.
ਮਾੜੇ ਯਾਰਾਂ ਨਾਲੋ ਚੰਗਾ ਵੈਰ ਖੱਟਿਆ.
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ.
ਰਾਹ ਤਾਂ ਤੂੰ ਬਦਲੇ ਸੀ ਕਮਲੀਏ
ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ.
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ
ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ.
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ.
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ.
Best Attitude Quotes in Punjabi
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ.
ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ
ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ.
ਥੋੜਾ ਟੇਢਾ ਤਾਂ ਹੋਣਾ ਹੀ ਪੈਂਦਾ,
ਸਿੱਧੇ ਬੰਦੇ ਨੂੰ ਦੁਨੀਆਂ ਜੀਣ ਨਹੀਂ ਦਿੰਦੀ.
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ.
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ,
ਸ਼ਕਲ ਤਾਂ ਉਮਰ ਤੇ ਹਾਲਾਤਾ ਨਾਲ ਬਦਲ ਜਾਂਦੀ ਹੈ.
ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ.
ਸੁਬਾਹ ਜਿਨਾਂ ਦੇ ਅਲਗ ਹੁੰਦੇ ਆ
ਚਰ੍ਚੇ ਵੀ ਔਨਾ ਦੇ ਹੁੰਦੇ ਆ.
ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ,
ਮੰਨ ਲਵੋ ਤਾਂ ਹਾਰ ਹੋਵੇਗੀ ਠਾਣ ਲਵੋ ਤਾਂ ਜਿੱਤ ਹੋਵੇਗੀ.
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ
ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ.
ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ.
ਰੱਬ ਕਹਿਣ ਨਾਲੋਂ ਪਹਿਲਾਂ “ਮਾਂ” ਕਹਿਣਾ ਸਿੱਖਿਆ.
Girl Attitude Quotes in Punjabi
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ.
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ.
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ.
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ
ਹਰਾਉਣ ਲਈ ਕੋਸ਼ਿਸ਼ਾ ਨਹੀਂ ਸਾਜਿਸ਼ਾ ਕੀਤੀਆਂ ਜਾਣ.
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ.
ਫੱਕਰਾ ਦਾ ਦਿਲ ਤੋੜ ਕੇ ਨੀ ਤੂੰ ਕਿੱਥੇ ਜਾਏਗੀ
ਜਿੱਥੇ ਵੀ ਜਾਏਗੀ ਧੋਖੇ ਹੀ ਖਾਏਗੀ.
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ,
ਮੈਨੂੰ ਓਹੀ ਚੀਜਾਂ ਪਸੰਦ ਨੇ.
ਕਲਮ ਚਲਾਉਣੀ ਕਿਹੜਾ ਸੌਖੀ ਏ ਗੱਲ ਬਣਾਉਣੀ ਕਿਹੜਾ ਸੌਖੀ ਏ.
ਦਿਲ ਦੀ ਗੱਲ ਅੱਖਰਾਂ ਰਾਹੀਂ ਸਮਝਾਉਣੀ ਕਿਹੜਾ ਸੌਖੀ ਏ.
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.
Punjabi Attitude Quotes
ਕਰਨੀ ਆ ਤਾ ਸਰਦਾਰੀ ਕਰੋ
ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ.
ਮੈਂ ਗਰੁਰ ਬਿਨਾਂ ਕਸੂਰ ਤੋਂ ਹੀ
ਤੋੜਦਾ ਹੁੰਦਾ ਮਿੱਠਿਆਂ.
ਅੰਬਰ’ਚ ਉੱਡਣ ਵਾਲੇ ਜਹਾਜ਼ ਕੁਬਾੜ ਵਿਕੇ ਨੇ
ਉੱਚੀ “ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ
ਪਰ ਤੇਰੀ ਆਕੜ ਹੀ ਨਹੀਂ ਮੁਕਦੀ.
ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ ਹਰ ਕਿਸੀ ਕੋ
ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ.
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਤੋਰ ਨਹੀਂ.
ਮੇਰੇ ਵਿੱਚੋਂ ਤਾਂ ਤੈਨੂੰ ਖਾਮੀਆਂ ਹੀ ਦਿੱਸਣੀਆਂ.
ਜਿਨਾਂ ਵਿੱਚੋਂ ਰੱਬ ਦਿੱਸਦਾ ਮੈਨੂੰ ਵੀ ਦਿਖਾਈ.
ਮਾਲਕ ਦੇ ਦਰ ਨੂੰ ਛੱਡ ਕੇ ਝੋਲੀ ਕਿਤੇ ਅੱਡੀਏ ਨਾਂ
ਖਾਈਏ ਨਾਂ ਹੱਕ ਕਿਸੇ ਦਾ ਆਪਣਾ ਕਦੇ ਛੱਡੀਏ ਨਾਂ.
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ
ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.
ਹਾਂ ਕਿਸੇ ਕਿਸੇ ਨਾਲ ਵਰਤਦੇ ਆਂ
ਪਰ ਕਦੇ ਕਿਸੇ ਨੂੰ ਵਰਤਦੇ ਨੀਂ.
Punjabi Attitude Quotes for Boys
ਤੂੰ ਦੱਸ ਕਿ ਕਰਨਾ ਵੈਰ ਜਾਂ ਪਿਆਰ
ਅਸੀਂ ਦੋਨੇ ਚੀਜ਼ਾਂ ਦਿਲੋਂ ਕਰਦੇ ਆਂ.
ਸਫ਼ਾਰਿਸ਼ਾਂ ਦੀ ਜ਼ਰੂਰਤ ਹੋਰਾਂ ਲੋਕਾਂ
ਨੂੰ ਪੈਂਦੀ ਆ ਸਾਡੀ ਤਾਂ ਅੜੀ ਹੁੰਦੀ ਆ.
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ.
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ
ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ.
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ.
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.
ਸ਼ਰਾਫਤ ਹਮੇਸ਼ਾ ਉਨੀ ਹੀ ਰੱਖੋ
ਜਿੰਨੀ ਸਾਹਮਣੇ ਵਾਲੇ ਨੂੰ ਹਜ਼ਮ ਹੋਵੇ.
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ
ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ.
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ,
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ.
ਹਾਲੇ ਤਾਂ ਅਸੀਂ ਬਦਲੇ ਆਂ
ਬਦਲੇ ਤਾਂ ਹਾਲੇ ਬਾਕੀ ਨੇ.
ਹੁਨਰ ਹੋਵੇਗਾ ਤਾ ਦੁਨੀਆ ਖੁਦ ਸਤਿਕਾਰ ਕਰੇਗੀ
ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ.
Punjabi Quotes Attitude
ਵਗਦੇ ਨੇ ਪਾਣੀ ਮਿੱਠਿਆਂ ਸੋਹਣੀਆਂ ਛੱਲਾਂ ਨੇ
ਜਿੰਨੀ ਦੇਰ ਦਮ ਹੈ ਮਿੱਤਰਾਂ ਉਨ੍ਹੀਂ ਦੇਰ ਹੀ ਗੱਲਾਂ ਨੇਂ.
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ
ਨਦੀਆਂ ਆਪ ਮਿਲਣ ਆਉਣਗੀਆਂ.
ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ.
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨੀ ਹੁੰਦੇ.
ਹੁਣ ਨਾ ਖੌਲ੍ਹ ਮੇਰੀ ਜਿੰਦਗੀ ਦੀ ਪੁਰਾਣੀਆਂ ਕਿਤਾਬਾਂ ਨੂੰ ,
ਜੋ ਸੀ ਉਹ ਮੈ ਰਿਹਾ ਨਹੀ ਜੋ ਹਾਂ ਉਹ ਕਿਸੇ ਨੂੰ ਪਤਾ ਨਹੀ.
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ
ਯਾਦ ਰੱਖੀ ਉੱਪਰ ਅਸੀਂ ਵੀ ਆਉਣਾ.
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ,
ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ.
ਮਾਣ ਤਾਣ ਪਤਾ ਲੱਗਜੂ
ਕਦੇ ਦੇਖਲੀ ਬਰਾਬਰ ਅੜਕ.
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ,
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ.
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ
ਵਧੀਕੀ ਉਹੀ ਕਰਨਾ ਜੋ ਸਹਿ ਸਕੋ.
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ.
Attitude Quotes in Punjabi for Girls
ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ.
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ.
ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ
ਅਸੀਂ ਸਿੱਧੇ ਹਾਂ ਸਿੱਧਰੇ ਨਹੀਂ.
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ.
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ.
ਅਹਿਸਾਨ ਕਿਸੇ ਦਾ ਨੀ ਰੱਖਦੇ
ਪਰ ਧੋਖੇ ਸਭ ਦੇ ਯਾਦ ਰੱਖਦੇ ਆ.
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,
ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ.
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ.
ਵਕਤ ਜਦੋਂ ਫੈਸਲੇ ਕਰਦਾ ਹੈ
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ.
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ,
ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ.
ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾਈ.
ਸਾਡੀ ਉਹਨੀ ਕਾ ਚੜਾਈ ਜਿੰਨੀ ਰੱਬ ਨੇ ਬਣਾਈ.
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Attitude Quotes in Punjabi ਜ਼ਰੂਰ ਪਸੰਦ ਆਏ ਹੋਣਗੇ। ਰਵੱਈਆ ਵਿਅਕਤੀ ਦੀ ਜ਼ਿੰਦਗੀ ਨੂੰ ਮਹਾਨ ਬਣਾਉਂਦਾ ਹੈ ਅਤੇ ਜਦੋਂ ਲੋਕ ਉਸ ਵਿਅਕਤੀ ਦੇ ਜੀਵਨ ਤੋਂ ਕੁਝ ਸਿੱਖਦੇ ਹਨ ਜਾਂ ਉਸ ਬਾਰੇ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਤੁਸੀਂ ਸਾਨੂੰ ਟਿੱਪਣੀਆਂ ਵਿੱਚ Attitude Quotes in Punjabi ਬਾਰੇ ਆਪਣੇ ਵਿਚਾਰ ਜ਼ਰੂਰ ਦੱਸੋ ਅਤੇ ਨਾਲ ਹੀ ਇਸਨੂੰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ।
Related Post –
- Sad Quotes in Punjabi
- Love Quotes in Punjabi
- Punjabi Shayari on Life
- Punjabi Romantic Shayari
- Waheguru Quotes in Punjabi