Punjabi Status Love | ਪੰਜਾਬੀ ਲਵ ਸਟੇਟਸ

Punjabi Status Love – ਪਿਆਰ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਿਸ ਵਿਅਕਤੀ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਨਾਲ ਅਸੀਂ ਸਹਿਜ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ। ਉਨ੍ਹਾਂ ਨਾਲ ਹਰ ਪਲ ਬਿਤਾਉਣ ਦਾ ਆਨੰਦ ਹੈ। ਪਿਆਰ ਕਰਨਾ ਆਸਾਨ ਹੈ ਪਰ ਕਈਆਂ ਨੂੰ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਔਖਾ ਲੱਗਦਾ ਹੈ।

ਪੁਰਾਣੇ ਸਮਿਆਂ ਵਿੱਚ ਲੋਕ ਚਿੱਠੀਆਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ। ਪਰ ਅੱਜ ਸਮਾਂ ਬਦਲ ਗਿਆ ਹੈ, ਹੁਣ ਸੋਸ਼ਲ ਮੀਡੀਆ ਦੀ ਮਦਦ ਨਾਲ ਤੁਸੀਂ ਆਪਣੇ ਪਿਆਰ ਨੂੰ ਪਲ ਭਰ ਵਿੱਚ ਸੰਦੇਸ਼ ਭੇਜ ਸਕਦੇ ਹੋ। ਅੱਜ ਦੀ ਪੋਸਟ ਵਿੱਚ, ਅਸੀਂ Love Status in Punjabi ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ।

Punjabi Status Love
Punjabi Status Love

Punjabi Status Love

ਇਸ਼ਕ ਹੋਵੇ ਤੇ ਜਨੂੰਨ ਦੀ ਹੱਦ ਤੱਕ ਹੋਵੇ
ਹੋਸ਼ ‘ਚ ਰਹਿਕੇ ਕੰਡਿਆਂ ਤੇ ਕੌਣ ਤੁਰਦਾ.

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.

ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ,
ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ.

ਜੋ ਖੁਦ ਨੂੰ ਬਹੁਤ ਕੁਝ ਸਮਝਦੇ ਨੇ
ਓਹਨਾਂ ਨੂੰ ਅਸੀਂ ਕੁਝ ਨੀ ਸਮਝਦੇ.

ਮਾੜੇ ਭਾਵੇ ਲੱਖ ਮਿੱਠੀਏ,
ਪਰ ਮਾੜੀ ਨਹੀਓ ਅੱਖ ਮਿੱਠੀਏ.

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ
ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ.

ਉਹ ਪਲ ਜ਼ਿੰਦਗੀ ਵਿਚ ਬਹੁਤ ਕੀਮਤੀ ਹੁੰਦਾ ਹੈ
ਜਦੋਂ ਤੇਰੀਆਂ ਯਾਦਾਂ ਤੇਰੀਆਂ ਗੱਲਾਂ ਤੇ ਤੇਰਾ ਮਾਹੌਲ ਹੁੰਦਾ ਹੈ.

ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.

ਜੰਨਤ ਨੂੰ ਏ ਤੇਰੇ ਦੀਦਾਰ ਦੇ
ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ.

ਉਮਰਾ ਨਾਲ ਕੋਈ ਲੈਣਾ ਦੇਣਾ ਨਹੀ ਹੁੰਦਾ
ਜਿਥੇ ਵਿਚਾਰ ਮਿਲਣ ਉਥੇ ਸੱਚੀ ਦੋਸਤੀ ਹੁੰਦੀ ਹੈ.

Love Status in Punjabi

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ
ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ.

ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ,
ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ.

ਅਸੀਂ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਵਾਂਗੇ,
ਕੁੱਝ ਦੂਰੀਆਂ ਤੂੰ ਵੀ ਤਾਂ ਤੈਅ ਕਰਿਆ ਕਰ.

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ,
ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ.

ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ.

ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ,
ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ.

ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ.

ਇਸ਼ਕ ਨਿਮਾਣਾ ਰਾਹ ਤੱਕਦਾ,
ਹੁਸਨ ਹਮੇਸ਼ਾ ਆਕੜ ਰੱਖਦਾ.

ਵੇਖੀਂ ਅੱਜ ਨਾ ਨਾਂਹ ਕਰ ਦਈ
ਅੱਜ ਦਿਨ ਵੈਲੇਨਟਾਈਨ ਦਾ.

ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ.

Punjabi Love Status for Boyfriend

ਗੱਲਾਂ ਤੇਰੀਆਂ ਹੀ ਕਰਾਂ,
ਭਾਵੇ ਖੁੱਦ ਨਾਲ ਹੀ ਕਰਾਂ.

ਉਹ ਮੇਰਾ ਹੋਣਾ ਚਾਹੀਦਾ ਹੈ ਫੇਰ ਮੈਨੂੰ
ਜ਼ਿੰਦਗੀ ਤੋਂ ਹੋਰ ਕੁਝ ਨਹੀਂ ਚਾਹੀਦਾ.

ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ.

ਜ਼ਿੰਦਗੀ ਚ’ ਬਹੁਤ ਮਿਲੇ,
ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ.

ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.

ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ,
ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ.

ਜੇ ਤੈਨੂੰ ਯਾਦ ਕਰਨ ਦਾ ਕੋਈ ਮੀਟਰ
ਹੁੰਦਾ ਤਾਂ ਸਭ ਤੌ ਵਧ ਬਿੱਲ ਮੈਨੰ ਹੀ ਆਉਣਾ ਸੀ.

ਸੋਹਣੇਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ,
ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ.

ਮੈਨੂੰ ਹਰ ਪਿਆਰ ਦੀ ਕਹਾਣੀ ਪਸੰਦ ਹੈ,
ਪਰ ਸਾਡੀ ਕਹਾਣੀ ਮੇਰੀ ਮਨਪਸੰਦ ਹੈ.

ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ
ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ.

Punjabi Love Status for Girlfriend

ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ,
ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ.

ਪਿਆਰ ਤਾਂ ਬਹੁਤ ਦੂਰ ਦੀ ਗੱਲ ਮੈਂ ਤਾਂ
ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ.

ਤੇਰੀਆਂ ਅਣਜਾਣ ਆਦਤਾਂ ਹੀ ਮੇਰੇ ਦਿਲ ਨੂੰ
ਮੋਹ ਲੈਂਦੀਆਂ ਨੇ ਬਾਕੀ ਜਾਣ ਪਛਾਣ ਤਾਂ ਚਲੋਂ ਚੰਗੀ ਭਲੀ ਏ ਸਾਡੀ.

ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ.

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ,
ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ.

ਮੇਨੂ ਪਤਾ ਸੀ ਕੇ ਉਹ ਰਸਤੇ ਕਦੇ ਮੇਰੀ ਮੰਜ਼ਿਲ ਤੱਕ ਨਹੀਂ ਪਹੁੰਚਦੇ,
ਫਿਰ ਵੀ ਮੈਂ ਤੁਰਦਾ ਰਿਹਾ ਕਿਉਂਕਿ ਉਸ ਰਸਤੇ ਤੇ ਕੁਝ ਆਪਣਿਆ ਦੇ ਘਰ ਵੀ ਸੀ.

ਜਦੋਂ ਕੰਮ ਕਰੋ ਤਾਂ ਕਰੋ ਮਜਦੂਰ ਬਣਕੇ
ਜਦੋਂ ਐਸ਼ ਕਰੋ ਤਾਂ ਰਾਜੇ ਬਣਕੇ.

ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ.

ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ
ਅੰਬਰਾ ਦੇ ਬਾਜਨੀ ਠੋਕੇ ਜਾਦੇ.

Punjabi Love Status in Punjabi Font

ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ,
ਚੰਨ ਤੋਂ ਵੀ ਸੋਹਣਾਯਾਰ ਮੇਰੀ ਝੋਲੀ ਪਾਇਆ ਏ.

ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ,
ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ.

ਜੇ ਮੁਹੱਬਤ ਕਰਨੀ ਹੈ ਤਾਂ
ਉਸ ਡਾਹਢੇ ਤੋਂ ਵੱਡਾ ਵਫ਼ਾਦਾਰ ਕੋਈ ਨਹੀਂ.

ਚਕਮੇ ਜਿਹੇ ਸੂਟ ਬੜੀ ਰੀਝ ਨਾਲ ਸਵਾਏ ਨੇ
ਜਿਉਂਦੇ ਰਹਿਣ ਮਾਪੇ ਜਿੰਨਾਂ ਸਾਰੇ ਸ਼ੌਕ ਪੁਗਾਏ ਨੇ.

ਮੁਹੱਬਤ ਦੇ ਸਬੂਤ ਨਾ ਮੰਗਿਆ ਕਰ
ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?

ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ.

ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ.

ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ,
ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ.

ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ
ਪਾਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ.

ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ,
ਜਿਵੇਂ ਕੋਈ ਸਵੇਰ ਜੁੜੀ ਹੋਵੇ ਸ਼ਾਮ ਦੇ ਨਾਲ.

Love Status in Punjabi Language

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ
ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ.

ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ
ਤੇਰੇ ਨਾਲ ਮੋਹੁੱਬਤ ਓਨੀ ਏ.

ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ.

ਸੱਚੀਆਂ ਮੁਹੱਬਤਾਂ ਦੀ ਐਨੀ ਕੁ ਰਸੀਦ ਆ
ਅੱਜ ਤਕ ਮੁੰਡਾ ਤੇਰੇ ਪਿਆਰ ਦਾ ਮੁਰੀਦ ਆ.

ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ,
ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ.

ਉਸ ਮੁਸਕਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ ਜੋ
ਹੰਝੂਆਂ ਦਾ ਮੁਕਾਬਲਾ ਕਰਕੇ ਆਉਂਦੀ ਹੈ.

ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ.

ਬਹੁਤ ਬਰਕਤ ਆ ਤੇਰੇ ਇਸ਼ਕ ‘ਚ
ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ.

ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ,
ਸਾਡਾ ਰੂਹਾਂ ਵਾਲਾ ਸੰਬੰਧ ਹੋਵੇ ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ.

ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ,
ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ.

Related Post –

Leave a Reply

Your email address will not be published. Required fields are marked *