Punjabi Romantic Shayari – ਹਰ ਕੋਈ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਨਾਲ ਪਿਆਰ ਵਿੱਚ ਜ਼ਰੂਰ ਪੈਂਦਾ ਹੈ। ਪਿਆਰ ਦੀ ਕੋਈ ਉਮਰ ਅਤੇ ਸੀਮਾ ਨਹੀਂ ਹੁੰਦੀ। ਪਿਆਰ ਕੁਦਰਤ ਦਾ ਇੱਕ ਅਨਮੋਲ ਤੋਹਫ਼ਾ ਹੈ ਜੋ ਜ਼ਿੰਦਗੀ ਨੂੰ ਸੁੰਦਰ ਬਣਾਉਂਦਾ ਹੈ। ਪਿਆਰ ਕਰਨਾ ਆਸਾਨ ਹੈ ਪਰ ਹਰ ਕੋਈ ਇਸਨੂੰ ਬਿਆਨ ਨਹੀਂ ਕਰ ਸਕਦਾ।
ਅੱਜ ਦੀ ਪੋਸਟ ਵਿੱਚ, ਅਸੀਂ ਤੁਹਾਡੇ ਲਈ Punjabi Romantic Shayari ਦਾ ਸਭ ਤੋਂ ਵਧੀਆ ਸੰਗ੍ਰਹਿ ਲੈ ਕੇ ਆਏ ਹਾਂ। ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਨ੍ਹਾਂ ਰੋਮਾਂਟਿਕ ਸ਼ਾਇਰੀ ਨੂੰ ਆਪਣੇ ਪ੍ਰੇਮੀ ਨਾਲ ਸਾਂਝਾ ਕਰ ਸਕਦੇ ਹੋ। ਇਹ ਸਾਰੀਆਂ Punjabi Romantic Shayari ਦਿਲ ਨੂੰ ਛੂਹ ਲੈਣ ਵਾਲੀ ਸ਼ਾਇਰੀ ਹੈ, ਜੋ ਤੁਹਾਨੂੰ ਜ਼ਰੂਰ ਪਸੰਦ ਆਵੇਗੀ।
Romantic Shayari in Punjabi
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.
ਜ਼ਿੰਦਗੀ ਚ’ ਬਹੁਤ ਮਿਲੇ,
ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ.
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.
ਜੋ ਪਹੁੰਚ ਗਏ ਹੈਂ ਮੰਜਿਲ ਪਰ, ਉਨਹੇ ਤੋ ਨਹੀਂ ਹੈ ਨਾਜ-ਏ-ਸਫ਼ਰ
ਦੋ ਕਦਮ ਜੋ ਅਬੀ ਚਲੇ ਨਹੀਂ ਵੋ ਹਮੇਂ ਰਫ਼ਤਾਰ ਕਿ ਬਾਤੇਂ ਕਰਤੇ ਹੈਂ.
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ ਸ਼ਾਹੂਕਾਰਾਂ ਨਾਲੋਂ
ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ,
ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ.
ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ
ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ.
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ.
ਰਮਜ਼ਾਂ ਰੱਲ ਦੀਆਂ ਸਾਡੇ ਦੋਹਾ ਦੀਆਂ,
ਤਾਇਓ ਗੱਲਾਂ ਹੁੰਦੀਆਂ ਸਾਡੇ ਦੋਹਾਂ ਦੀਆਂ.
ਸਾਨੂੰ ਮੱਕੇ ਵਾਲਾਂ ਹੱਜ ਹੋ ਗਿਆ ਜੀ ਏਹੇ ਜੋਗੇ ਅਸੀ
ਨਹੀ ਸਾਂ ਤੇਰਾ ਮਿਲਣਾਂ ਸਬੱਬ ਹੋ ਗਿਆ.
Punjabi Romantic Shayari Copy Paste
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ.
ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ
ਤੇਰੇ ਨਾਲ ਮੋਹੁੱਬਤ ਓਨੀ ਏ.
ਵੇਖੀਂ ਅੱਜ ਨਾ ਨਾਂਹ ਕਰ ਦਈ
ਅੱਜ ਦਿਨ ਵੈਲੇਨਟਾਈਨ ਦਾ.
ਕੁਝ ਪੰਨੇ ਤੇਰੀਆਂ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.
ਤੱਤੀ ਵਗੇ ਨਾ ਹਵਾ ਤੁਹਾਡੇ ਪਿਆਰ ਅੰਦਰ,
ਏਹੀ ਮੰਗਦੇ ਦੁਆ ਉਸਦੇ ਦਰਬਾਰ ਅੰਦਰ.
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ.
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.
ਇੰਤਕਾਲ ਹੋਏ ਜ਼ਜਬਾਤਾਂ ਦੇ, ਕਦੇ ਵਿਰਾਗ ਨਹੀਂ ਕਰਦੇ ਦਿਲਾ
ਸਹੇੜਦੇ ਨੇ ਜੋ ਪਾਕ ਮੁਹੱਬਤਾਂ, ਓਹ ਰਾਵਾਂ ਚ ਨੀ ਛੱਡਦੇ ਦਿਲਾ.
ਜਦੋ ਤੂੰ ਬੈਠਣਾ ਸਾਵੇਂ ਇਹ ਰੂਹਾਂ ਫੇਰ ਠੱਰਨਿਆ
ਨੇ ਜਦ ਮਿਲ ਕੇ ਬੈਠਾਂਗੇ ਤਾਂ ਗਲਾਂ ਬਹੁਤ ਕਰਨੀਆਂ.
Punjabi Romantic Shayari 2 Lines
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ.
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ
ਕੀਮਤ ਦੱਸ ਖੁਸ਼ ਹੋਣ ਦੀ.
ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ.
ਕਦਰ ਕਰਦਾ ਪਰ ਜਤਾ ਕੇ ਨਹੀਂ
ਫਿਕਰ ਕਰਦਾ ਪਰ ਦਖਾ ਕੇ ਨਹੀਂ.
ਦਿਲ ਮੇਰਾ ਰਜ਼ਾਮੰਦ ਸੋਹਣਿਆ ਜੀ ਦੁਨੀਆ
ਤੇ ਸੋਹਣੇ ਬੜੇ ਸਾਨੂੰ ਤੂੰ ਹੀ ਪਸਦ ਸੋਹਣਿਆ.
ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ ਸੀਰਤ ਨੂੰ ਨਾਪਦੀ ਹੈ.
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ,
ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ.
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ.
ਪਿਆਰ ਚ ਪਾਗਲ ਹੋ ਜਾਣਾ ਕੋਈ ਖਾਸ ਗੱਲ ਨਹੀ,
ਖਾਸ ਗੱਲ ਤਾਂ ਸਾਰੀ ਉਮਰ ਲਈ,
ਸਿਰਫ ਇਕ ਲਈ ਹੀ ਪਾਗਲ ਹੋਏ ਰਹਿਣਾ ਏ.
ਸੋਹਣੇਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ,
ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ.
Romantic Shayari in Punjabi for Girlfriend
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ.
ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ
ਤਾਂ ਦੁਸ਼ਮਣ ਵੀ ਬਹੁਤ ਕਰਦੇ ਆ.
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ.
ਇਬਾਦਤ ਹੀ ਕਰਾਂਗੇ ਸੱਜਣਾ_ਤੇਰੀ
ਕਿਉਂਕਿ ਤੇਰੇ ਨਾਲ ਰੂਹਦਾਰੀ ਏ ਮੇਰੀ.
ਰਿਸ਼ਤਾ ਤੇਰਾ ਜਾਨ ਮੇਰੀ , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ,
ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.
ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ
ਤਾਂ ਅਕਲਾਂ ਖੋਹ ਲੈਂਦਾ ਏ.
ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ.
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ .
ਕਹਿਤੇ ਹੈ ਹੁਸਨ ਔਰ ਹਸੀਨਾਏ ਤੋਂ ਬਹੁਤ ਹੈ ਇਸ ਦੂਨੀਆਂ ਮੇਂ ਮਗਰ
ਹਮ ਤੋ ਤੁਮਾਰੀ ਸਾਦਗੀ ਔਰ ਅਦਾਓ ਕੇ ਮੁਰੀਦ ਹੈ.
ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ,
ਇੱਕ ਦਿਨ ਵੀ ਛੁੱਟੀ ਨਈ ਕਰਦੇ.
Love Romantic Shayari in Punjabi
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ.
ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ.
ਧੜਕਣਾਂ ਨੂੰ ਵੀ ਰਸਤਾ ਦੇ,
ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ.
ਜੰਨਤ ਨੂੰ ਏ ਤੇਰੇ ਦੀਦਾਰ ਦੇ
ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ.
ਜਿੰਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ.
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ.
ਮੈਂ ਤਾਂ ਅੱਜ ਵੀ ਕੈਦ ਆਂ,
ਤੇਰੀ ਯਾਦਾਂ ਦੀ ਜੇਲ ਚ.
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ.
ਕਦਰ ਤਾਂ ਘੱਟਣੀ ਹੀ ਸੀ ਸੱਜਣਾ ਤੇਰੀ ਫ਼ਿਕਰ
ਜੋ ਜਿਆਦਾ ਕਰਨ ਲੱਗ ਗਏ ਸੀ.
ਆਪਣੀ ਆਪਣੀ ਪਸੰਦ ਹੁੰਦੀ ਆਪਣਾ ਆਪਣਾ ਖਿਆਲ ਹੁੰਦਾ
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ ਦਿਲ ਮਿਲੇ ਦਾ ਸਵਾਦ ਹੁੰਦਾ.
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Romantic Shayari ਜ਼ਰੂਰ ਪਸੰਦ ਆਏ ਹੋਣਗੇ। ਜਦੋਂ ਕੋਈ ਕਿਸੇ ਨਾਲ ਪਿਆਰ ਕਰਦਾ ਹੈ, ਤਾਂ ਜ਼ਿਆਦਾਤਰ ਲੋਕ ਇਸ ਨੂੰ ਆਪਣੇ ਪ੍ਰੇਮੀ ਕੋਲ ਪ੍ਰਗਟ ਕਰਨ ਲਈ ਸ਼ਰਮਿੰਦਾ ਹੁੰਦੇ ਹਨ ਅਤੇ ਫਿਰ ਲਿਖਤੀ ਰੂਪ ਵਿੱਚ ਪ੍ਰਗਟ ਕਰਦੇ ਹਨ. ਤੁਸੀਂ ਇਹਨਾਂ Punjabi Romantic Shayari ਨੂੰ ਆਪਣੇ ਪ੍ਰੇਮੀ ਨਾਲ ਸਾਂਝਾ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਵੀ ਕਰ ਸਕਦੇ ਹੋ।
Related Post –
- Gurbani Quotes in Punjabi
- Punjabi Jokes
- Punjabi Attitude Status
- Motivational Quotes in Punjabi
- Heart Touching Punjabi Shayari