Punjabi Shayari on Life – ਹਰ ਮਨੁੱਖ ਦੇ ਜੀਵਨ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ। ਮਨੁੱਖੀ ਜੀਵਨ ਚੁਣੌਤੀਆਂ ਨਾਲ ਭਰਿਆ ਜੀਵਨ ਹੈ। ਸਾਨੂੰ ਕੋਈ ਵੀ ਕੰਮ ਲਗਾਤਾਰ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਹੀ ਸਫਲਤਾ ਮਿਲਦੀ ਹੈ। ਸਾਨੂੰ ਗਲਤੀਆਂ ਕਰਨ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਇਨਸਾਨ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ ਹੈ।
ਅੱਜ ਦੀ ਪੋਸਟ ਵਿੱਚ ਅਸੀਂ ਤੁਹਾਡੇ ਲਈ Punjabi Shayari on Life ਲੈ ਕੇ ਆਏ ਹਾਂ। ਇਹ ਕਵਿਤਾਵਾਂ ਦੁਨੀਆਂ ਦੇ ਮਹਾਨ ਲੋਕਾਂ ਨੇ ਕਹੀਆਂ ਹਨ, ਜੋ ਤੁਹਾਨੂੰ ਬਹੁਤ ਪਸੰਦ ਆਉਣਗੀਆਂ।
Punjabi Shayari on Life
ਜੋ ਜ਼ਿੰਦਗੀ ਚ ਬੰਦੇ ਖਾਸ ਕੁਭੇ,
ਸੱਚ ਪੁਸ਼ੇ ਤਾ ਓਹਨਾ ਦੇ ਦਿਲ ਵਿਚ ਖ਼ਾਰ ਬੜੇ
ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ,
ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ.
ਦੂਰ ਤੱਕ ਦੇਖਦੇ ਦੇਖਦੇ,
ਬਹੁਤ ਕੁੱਝ ਨੇੜੇ ਦੀ ਲੰਘ ਜਾਂਦਾ ਏ.
ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ,
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ.
ਲੁੱਟ ਲਏ ਹਾਸੇ ਕੱਢ ਜਿੰਦ ਲੈ ਗਈ
ਸਾਨੂੰ ਸਾਡੀ ਚੰਗਿਆਈ ਬਾਹਲੀ ਮਹਿੰਗੀ ਪੈ ਗਈ.
ਤੂੰ ਸਾਡੇ ਨੇੜੇ ਤਾਂ ਆਹੀ ਪਰ ਅਵਸੋਸ,
ਤੂੰ ਸਾਡੇ ਦਿਲ ਦੇ ਨੇੜੇ ਨਾਂ ਆ ਸੱਕੀ.
ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ.
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ,
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ.
ਅੰਦਰੋਂ ਪਲ ਪਲ ਰੋਣਾ ਤੇ ਬਾਹਰੋਂ ਖੁਸ਼ ਹੋਣਾ
ਇਹ ਵੀ ਸੌਖਾ ਕੰਮ ਨਹੀਂ ਹੁੰਦਾ.
ਵੱਡੀ ਮੰਜ਼ਿਲ ਦੇ ਮੁਸਾਫ਼ਿਰ,
ਛੋਟੇ ਦਿਲ ਨਹੀਂ ਰੱਖਿਆ ਕਰਦੇ.
Punjabi Shayari on Life 2 Lines
ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ.
ਆਵੇ ਨਾ ਰਾਤ ਕਾਲੀ ਹਰ ਤਰਫ਼ ‘ਨੂਰ ਹੋਵੇ
ਸ਼ਾਇਰ ਦੀ ਜ਼ਿੰਦਗੀ ’ਤੇ ਐਸਾ ਸਰੂਰ ਹੋਵੇ.
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ.
ਪਹਿਲ ਕੀਤੀ ਦਿਲੀਏ ਤੂੰ ਜੋ ਸੁੱਤੇ ਸ਼ੇਰ ਵੰਗਾਰੇ,
ਵੇਖ ਤੇਰੀ ਹਿੱਕ ਤੇ ਚੜ੍ਹ ਕੇ ਨੀਂ ਸੂਰਮੇ ਲਾਉਂਦੇ ਨੇ ਜੈਕਾਰੇ.
ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ ਮਿਲ ਜਾਂਦੇ ਹਨ
ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ.
ਟੋਰਾਂਟੋ ਕੀ, ਵਸ਼ਿੰਗਟਨ ਕੀ, ਜਨੇਵਾ ਕੀ ਤੇ ਕੀ ਲੰਡਨ,
ਤੂੰ ਕਿਉਂ ਹਰ ਥਾਂ `ਚੋਂ ਹਰ ਵੇਲੇ ਜਲੰਧਰ ਭਾਲਦਾ ਰਹਿਨਾਂ.
ਬੇਵਜਾ ਜੀਣਾ ਸਿੱਖ ਗਿਆ,
ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ.
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ.
ਹਨੇਰਾ ਮਿਟ ਗਿਆ ਸੀ ਦੀਵੇ ਵਿੱਚ ਜਦ ਤੇਲ ਪਾਇਆ,
ਹਨੇਰਾ ਹੋ ਗਿਆ ਅਬਲਾ ਸੜੀ ਜਦ ਤੇਲ ਪਾ ਕੇ.
ਮੋਟਰਾਂ ਦਾ ਪਾਣੀ ਪੀਤਾ ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ ਦਾ ਮਾਨ ਕਦੇ ਕੀਤਾ ਨੀ.
Shayari on Life in Punjabi
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ.
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ,
ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ.
ਸਾਰਿਆਂ ਦੇ ਸਿਰਾਂ ਦੇ ਲਈ ਬਣਦੇ ਤਾਜ ਨੀ
ਕਾਂ ਬਹਿੰਦੇ ਆ ਬਨੇਰਿਆਂ ਤੇ ਚੋਟੀਆਂ ਤੇ ਬਾਜ ਨੀ.
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ
ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ•
ਦੋਸਤੀ ਤੋਂ ਮੁਹੱਬਤ ਹੋ ਸਕਦੀ,
ਪਰ ਮੁਹੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ.
ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ.
ਮੈ ਕਿਹਾ ਤੂੰ ਤਾ ਖਾਸ ਜਿਹਾ ਏ ਤੇ ਮੈਂ ਤਾ ਇੱਕ ਆਮ ਜਿਹੀ ਆਮ
ਤੈਨੂੰ ਤਾ ਸਾਰੇ ਜਾਣਦੇ ਨੇ ਮੈ ਤਾਂ ਗੁਮਨਾਮ ਜਿਹੀ ਆ.
ਨੋਟਾਂ ਜਹੀ ਨਾਂ ਤੋੜ ਹੁੰਦੀ ਸਿੱਕਿਆਂ ਦੀਆਂ ਭਾਂਨਾ ਚ
ਪਰਚੀਆਂ ਨਹੀੳ ਚਲਦੀਆਂ ਮਿੱਤਰਾ ਜਿੰਦਗੀ ਦੇ ਇਮਤਿਹਾਨਾਂ ਚ.
ਸਿਆਣੇ ਕਹਿੰਦੇ ਨੇ
ਜਿੰਦਗੀ ਦੇ ਰਾਹ ਔਖੇ ਨੇ
ਬਚਪਨ ਵਾਲੀ ਲੰਘ ਗਈ ਜਿੰਦਗੀ
ਭਾਈ ਰੂਪੇ ਵਾਲਿਆ ਹੁਣ ਤਾਂ ਟਾਇਮ ਨਾਲ ਸਮਝੌਤੇ ਨੇ.
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ
ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ.
ਇਨਸਾਨ ਦੀ ਚੰਗਿਆਈ ਤੇ ਸਾਰੇ ਚੁੱਪ ਰਹਿੰਦੇ ਨੇ
ਪਰ ਜੇ ਚਰਚਾ ਉਸ ਦੀ ਬੁਰਾਈ ਤੇ ਹੋਵੇ ਤਾਂ ਗੂੰਗੇ ਵੀ ਬੋਲ ਪੈਂਦੇ ਨੇ.
Shayari for Life in Punjabi
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ,
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ.
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ,
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ.
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ
ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ.
ਆਜ਼ਾਦ ਪਰਿੰਦੇ ਆ ਪ੍ਰਧਾਨ, ਜ਼ਿੰਦਗੀ
ਖੁੱਲ ਕੇ ਜਿਉਂਦੇ ਆਂ ਕਿਸੇ ਦਾ ਖੌਫ ਨਹੀਂ ਰੱਖਦੇ.
ਮਤਲਬੀ ਤਾਂ ਸਭ ਨੇ
ਕੋਈ ਜ਼ਿਆਦਾ ਨੇ, ਕੋਈ ਘੱਟ ਨੇ.
ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ,
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ.
ਜ਼ਿੰਦਗੀ ਸੰਘਰਸ਼ ਹੈ, ਇਹ ਸੇਜ ਜਾਂ ਬਿਸਤਰ ਨਹੀਂ
ਸੌਂ ਰਹੇ ਹਾਂ ਵੇਚ ਘੋੜੇ, ਹਾਲ ਕੀ ਬਦਤਰ ਨਹੀਂ.
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ .
ਬਹੁਤਿਆ ਨੂੰ ਆਪਣਾ ਬਣਾਉਣ ਦੀ ਚਾਹਤ ਨਹੀ ਸਾਨੂੰ,
ਬਸ ਆਪਣੇ, ਆਪਣੇ ਬਣੇ ਰਹਿਣ ਏਹੀ ਬਹੁਤ ਏ.
ਫੂਕ ਐਸੀ ਸ਼ਾਇਰੀ ਜੋ ਅੱਗ ਨੂੰ ਅੱਗ ਨਹੀਂ ਕਹਿੰਦੀ
ਲੱਖ ਲਾਹਨਤ ਜੇ ਤੈਥੋਂ ਨਫ਼ਰਤ ਦੀ ਕੰਧ ਹੈ ਨਾ ਢਹਿੰਦੀ.
Sad Shayari on Life in Punjabi
ਮੌਤ ਤੇ ਜ਼ਿੰਦਗੀ ਚ ਬਸ ਏਨਾ ਕੁ ਫਾਸਲਾ,
ਜਿਨ੍ਹਾਂ ਤੇਰੇ ਮੇਰੇ ਮੇਲ ਦਾ, ਸਵਾਲ ਬਸ ਬੜਾ ਔਖਾ ਏ.
ਮਿਹਨਤ ਕਰ ਮਿਹਨਤ ਦਾ ਫਲ ਜ਼ਰੂਰ ਮੋੜੂੰਗਾ
ਦਿਲ ਥੋੜਾ ਨਾ ਕਰ ਯਕੀਨ ਨਹੀਂ ਤੋੜੂੰਗਾ.
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇ.
ਬਿਪਤਾਂ ਦੀਆਂ ਘੜੀਆਂ ਵੀ ਜ਼ਿੰਦਗੀ ਜਿਹੀਆਂ,
ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ਮੁੱਕਦੀਆਂ ਨੇ.
ਤੇਰੀ ਛਾਂ ਬੜੀ ਨਿੱਘੀ ਏ ਇਹਦੇ ਹੇਠ ਨੀਂਦ ਬੜੀ ਮਿੱਠੀ ਏ_
ਦੁਨੀਆਂ ਤੋਂ ਬੜਾ ਬਚਾਅ ਏ ਤੇਰੇ ਹੁੰਦੇ ਕੋਈ ਨਾ ਔਖਾ ਰਾਹ ਏ_ਬਾਪੂ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ.
ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ,
ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ.
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸ਼ਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ.
ਮੈਨੂੰ ਸਿਰਫ਼ ਜਰੂਰਤਾਂ ਵੇਲੇ ਯਾਦ ਨਾ ਕਰਿਆ ਕਰ,
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ.
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ
ਮਿਲ ਸਕਦੇ ਨੇ ਪਰ ਹਮਸਫਰ ਨਹੀ.
Best Shayari On Life in Punjabi
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ
ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ.
ਜ਼ਿੰਦਗੀ ਦੇ ਰੁਝੇਵਿਆਂ ਨੂੰ ਨਿਬੇੜਦਾ ਨਿਬੇੜਦਾ,
ਬੰਦਾ ਖੁਦ ਨਿੱਬੜ ਜਾਂਦਾ ਹੈ.
ਚੁਬਾਰੇ ਚੜ੍ਹ ਗਈ ਹੈ ਰੁਤ ਕਿ ਜਿੱਦਾਂ ਵੇਸਵਾ ਹੋਵੇ
ਅਵਾਰਾ ਮੌਸਮ ਐ ਜਿਦਾਂ ਕਿ ਇੰਦਰ ਦੇਵਤਾ ਹੋਵੇ.
ਜ਼ਿੰਦਗੀ ਆ ਸੱਜਣਾ
ਮੌਕੇ ਵੀ ਦਿੰਦੀ ਆ ਧੋਖੇ ਵੀ.
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ
ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ.
ਸਿਰਫ ਅਜਮਾਉਣ ਵਾਲੇ ਹੀ ਨਹੀਂ,
ਸਗੋਂ ਸਬਰ ਵੀ ਬੰਦੇ ਨੂੰ ਖਾ ਜਾਂਦੇ ਨੇ.
ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ ਛੱਡ ਦੇ,
ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ.
ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ.
ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ ਤੂੰ ਕਿੱਥੋ ਤੱਕ ਜਾਨੀ ਏ.
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ.
Shayari On life in the Punjabi Language
ਸੁਭਾਅ ਦੇ ਮਿੱਠੇ ਜ਼ਰੂਰ ਆ,
ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ.
ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ,
ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ.
ਜਰੂਰੀ ਨਹੀਂ ਪਿਆਰ ਕੋਲ ਰਹਿ ਕੇ ਹੀ ਹੁੰਦਾ ਹੈ,
ਕਯੀ ਵਾਰ ਦੂਰ ਰਹਿ ਕੇ ਵੀ ਰਿਸ਼ਤੇ ਰੂਹ ਤੋਂ ਨਿਭਾਏ ਜਾਂਦੇ ਨੇ.
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ.
ਤੂੰ ਭਰੋਸੇ ਦੀ ਗੱਲ ਕਰਦਾ, ਸੱਜਣਾਹੁਣ ਤਾਂ ਅਸੀਂ,
ਜੀਂਦਰਾ ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ.
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ
ਹੋਇਆ ਵਕਤ.ਕਦੀ ਵਾਪਸ ਨਹੀ ਆਉਂਦਾ.
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ.
ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ,
ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ.
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ.
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ.
ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ,
ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ.
Conclusion
ਮੈਨੂੰ ਉਮੀਦ ਹੈ ਕਿ ਤੁਹਾਨੂੰ Punjabi Shayari on Life ਜ਼ਰੂਰ ਪਸੰਦ ਆਏ ਹੋਣਗੇ। ਜ਼ਿੰਦਗੀ ਰੱਬ ਵੱਲੋਂ ਦਿੱਤਾ ਗਿਆ ਅਨਮੋਲ ਤੋਹਫ਼ਾ ਹੈ। ਜ਼ਿੰਦਗੀ ਇੱਕ ਵਾਰ ਹੀ ਦਿੱਤੀ ਜਾਂਦੀ ਹੈ, ਇਸ ਲਈ ਇਸ ਨੂੰ ਖੁੱਲ੍ਹ ਕੇ ਜਿਉਣਾ ਚਾਹੀਦਾ ਹੈ, ਕੱਲ੍ਹ ਦੀ ਬੇਲੋੜੀ ਚਿੰਤਾ ਨਹੀਂ ਕਰਨੀ ਚਾਹੀਦੀ। ਤੁਸੀਂ ਇਹਨਾਂ Punjabi Shayari on Life ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ।
Related Post –
- Gurbani Quotes in Punjabi
- Punjabi Jokes
- Punjabi Attitude Status
- Punjabi Romantic Shayari
- Heart Touching Punjabi Shayari